Gatka history

Affiliation Rules

ਮਾਨਤਾ ਦੇ ਨਿਯਮ

Association Bylaws

ਮਾਨਤਾ ਪ੍ਰਾਪਤ ਐਸੋਸੀਏਸ਼ਨਜ਼ ਲਈ ਨਿਯਮ ਅਤੇ ਸ਼ਰਤਾਂ

These rules ensure the integrity, transparency, and organized growth of Gatka across all districts of Punjab. Adherence to these conditions is mandatory for all affiliated units.

01

ਪੰਜਾਬ ਗਤਕਾ ਐਸੋਸੀਏਸ਼ਨ ਅਤੇ ਇਸ ਨਾਲ ਰਜਿਸਟਰਡ ਸਾਰੀਆਂ ਜ਼ਿਲ੍ਹਾ ਐਸੋਸੀਏਸ਼ਨਜ਼ ਖਿਡਾਰੀਆਂ ਨੂੰਉਹਨਾਂ ਦੀ ਜ਼ਰੂਰਤ ਮੁਤਾਬਿਕ ਸਹੂਲਤਾਂ ਮੁਹੱਈਆ ਕਰਵਾਉਣਗੀਆਂ ਅਤੇ ਆਪਣੀ ਯੂਨਿਟ ਦਾ ਪ੍ਰਬੰਧ ਚਲਾਉਣ ਲਈ ਜ਼ਰੂਰੀ ਮੈਂਬਰਾਂ ਦੀਆਂ ਨਿਯੁਕਤੀ ਕਰਨਗੀਆਂ।

02

ਪੰਜਾਬ ਗਤਕਾ ਐਸੋਸੀਏਸ਼ਨ,ਆਪਣੇ ਨਾਲ ਰਜਿਸਟਰਡ ਸਾਰੀਆਂ ਯੂਨਿਟਾਂ ਨੂੰ ਗਤਕਾ ਨਿਯਮਾਂ ਦੀ ਇਕ ਕਾਪੀਮੁਹੱਈਆ ਕਰਵਾਏਗੀ। ਜੇਕਰ ਕੋਈ ਵੀ ਜ਼ਿਲ੍ਹਾ ਐਸੋਸੀਏਸ਼ਨ ਜਾਂ ਯੂਨਿਟ ਕੋਈ ਗਤਕਾ ਮੁਕਾਬਲਾ ਉਨ੍ਹਾਂ ਨਿਯਮਾਂ ਅਨੁਸਾਰ ਨਹੀਂ ਕਰਵਾਉਂਦੀ ਤਾਂਪੰਜਾਬ ਗਤਕਾ ਐਸੋਸੀਏਸ਼ਨ ਨੂੰ ਅਧਿਕਾਰ ਹੈ ਕਿ ਉਸ ਐਸੋਸੀਏਸ਼ਨ, ਗਤਕਾ ਯੂਨਿਟ ਜਾਂ ਵਿਅਕਤੀ ਵਿਰੁੱਧ ਕਾਰਵਾਈ ਕਰ ਸਕਦੀ ਹੈ।

03

ਪੰਜਾਬ ਗਤਕਾ ਐਸੋਸੀਏਸ਼ਨ ਅਤੇ ਇਸ ਨਾਲ ਸੰਬੰਧਿਤ ਯੂਨਿਟ ਆਪਣਾ ਖੇਡ ਕੈਲੰਡਰ ਤਿਆਰ ਕਰਨਗੇ ਅਤੇ ਵਰਲਡ ਗਤਕਾ ਫੈਡਰੇਸ਼ਨ ਨੂੰ ਇਸ ਸੰਬੰਧੀ ਸੂਚਿਤ ਕਰਨਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹਾ ਐਸੋਸੀਏਸ਼ਨ ਆਪਣੀ ਸਾਲਾਨਾ ਰਿਪੋਰਟ, ਮੁਕਾਬਲਿਆਂ ਦੇ ਰਿਜ਼ਲਟ ਅਤੇ ਅਕਾਊਂਟਸ ਦਾ ਵੇਰਵਾ ਪੰਜਾਬ ਗਤਕਾ ਐਸੋਸੀਏਸ਼ਨ ਕੋਲ ਪੇਸ਼ ਕਰੇਗੀ।

04

ਪੰਜਾਬ ਗਤਕਾ ਐਸੋਸੀਏਸ਼ਨ ਦੇ ਖਿਡਾਰੀ, ਰੈਫਰੀ, ਕੋਚ, ਸਕੋਰਰ, ਟੈਕਨੀਕਲ ਮੈਂਬਰ ਕਿਸੇ ਵੀ ਅਜਿਹੇ ਗਤਕਾ ਈਵੈਂਟ ਵਿਚ ਭਾਗ ਨਹੀਂ ਲੈਣਗੇ ਜੋ ਕਿ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਮਾਨਤਾ ਪ੍ਰਾਪਤ ਨਾ ਹੋਵੇ। ਗਤਕਾ ਮੁਕਾਬਲਿਆਂ ਦੇ ਦੌਰਾਨ ਕੋਈ ਵੀ ਮੈਂਬਰ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਰਾਜ/ਦੇਸ਼ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾ ਸਕਦਾ।

05

ਕੋਈ ਵੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ/ਮਾਨਤਾ ਪ੍ਰਾਪਤ ਯੂਨਿਟ, ਪੰਜਾਬ ਗਤਕਾ ਐਸੋਸੀਏਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਗਤਕਾ ਮੁਕਾਬਲਾ, ਟੂਰਨਾਮੈਂਟ, ਚੈਂਪੀਅਨਸ਼ਿਪ ਨਹੀਂ ਕਰਵਾ ਸਕਦੀ। ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਉਹਨਾਂ ਮੁਕਾਬਲਿਆਂ ਲਈ ਅਬਜ਼ਰਵਰ ਭੇਜਿਆ ਜਾਵੇਗਾ।

06

ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਿਸੇ ਵੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੂੰ ਉਦੋਂ ਤੱਕ ਪੱਕੀ ਮਾਨਤਾ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹਆਪਣੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੂੰ ਰਜਿਸਟਰਡ ਨਹੀਂ ਕਰਵਾਲੈਂਦੀ।

07

ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਵਿਚ ਕੇਵਲ ਇਕ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੂੰ ਹੀ ਮਾਨਤਾ ਦਿੱਤੀ ਜਾਵੇਗੀ।